Virender sehwag: Cricket News & Match Updates
ਰੋਹਿਤ ਸ਼ਰਮਾ ਨੂੰ ਲੈ ਕੇ BCCI ਅਤੇ ਰਵੀ ਸ਼ਾਸਤਰੀ ਤੇ ਭੜਕੇ ਵੀਰੇਂਦਰ ਸਹਿਵਾਗ, ਕਿਹਾ ਜੇ ਉਹ ਫਿਟ ਹੈ ਤਾਂ ਟੀਮ ਵਿਚ ਕਿਉਂ ਨਹੀਂ ਮਿਲੀ ਜਗ੍ਹਾ ?
ਸਾਬਕਾ ਭਾਰਤੀ ਓਪਨਿੰਗ ਬੱਲੇਬਾਜ਼ ਵੀਰੇਂਦਰ ਸਹਿਵਾਗ ਨੇ ਬੀਸੀਸੀਆਈ ਅਤੇ ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ 'ਤੇ ਰੋਹਿਤ ਸ਼ਰਮਾ ਨੂੰ ਲੈ ਕੇ ਆਪਣਾ ਗੁੱਸਾ ਜਾਹਿਰ ਕੀਤਾ ਹੈ. 3 ਨਵੰਬਰ ਨੂੰ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਮੈਚ ਵਿਚ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਮੈਦਾਨ 'ਤੇ ਉਤਰੇ. ਉਹਨਾਂ ਨੂੰ ਖੇਡਦੇ ਦੇਖ ਕੇ ਲੋਕਾਂ ਨੇ ਇਹ ਸਵਾਲ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਜੇ ਰੋਹਿਤ ਫਿਟ ਹਨ ਅਤੇ ਬਿਲਕੁਲ ਠੀਕ ਮਹਿਸੂਸ ਕਰ ਰਹੇ ਹਨ ਤਾਂ ਫਿਰ ਭਾਰਤ ਦੇ ਆਸਟਰੇਲੀਆ ਦੌਰੇ ਵਿਚ ਉਹਨਾਂ ਨੂੰ ਜਗ੍ਹਾ ਕਿਉਂ ਨਹੀਂ ਮਿਲੀ ?
ਸਹਿਵਾਗ ਨੇ ਬੀਸੀਸੀਆਈ ਅਤੇ ਕੋਚ ਸ਼ਾਸਤਰੀ ਉੱਤੇ ਇਸ ਲਈ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿਉਂਕਿ ਉਹਨਾਂ ਨੇ ਰੋਹਿਤ ਬਾਰੇ ਬਿਆਨ ਦਿੱਤਾ ਸੀ ਕਿ ਇਹ ਬੱਲੇਬਾਜ਼ ਫਿਟ ਨਹੀਂ ਹੈ ਅਤੇ ਉਹ ਮੈਡੀਕਲ ਟੀਮ ਦੀ ਨਿਗਰਾਨੀ ਹੇਠਾਂ ਹੈ. ਹਾਲਾਂਕਿ ਇਸਦੇ ਬਾਅਦ ਇੱਕ ਵੀਡੀਓ ਆਇਆ ਜਿਸ ਵਿੱਚ ਰੋਹਿਤ ਸ਼ਰਮਾ ਅਭਿਆਸ ਕਰਦੇ ਹੋਏ ਦਿਖਾਈ ਦਿੱਤੇ ਸੀ, ਪਰ ਰਵੀ ਸ਼ਾਸਤਰੀ ਨੇ ਬਿਆਨ ਦਿੱਤਾ ਸੀ ਕਿ ਰੋਹਿਤ ਠੀਕ ਨਹੀਂ ਹਨ ਇਸ ਲਈ ਉਹਨਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ.
ਇੱਥੋਂ ਤਕ ਕਿ ਬੀਸੀਸੀਆਈ ਦੇ ਪ੍ਰੇਜੀਡੇਂਟ ਸੌਰਵ ਗਾਂਗੁਲੀ ਨੇ ਵੀ ਉਹੀ ਗੱਲਾਂ ਕਹੀਆਂ ਜਿਨ੍ਹਾਂ ਬਾਰੇ ਕੋਚ ਸ਼ਾਸਤਰੀ ਅਤੇ ਚੋਣ ਕਮੇਟੀ ਨੇ ਕਿਹਾ ਸੀ. Read More...