Ms dhoni: Cricket News & Match Updates
IPL 2020 : ਮੁੰਬਈ ਖਿਲਾਫ ਹਾਰ ਤੋਂ ਬਾਅਦ ਧੋਨੀ ਦੇ ਸਮਰਥਨ ਵਿਚ ਆਏ ਸਹਿਵਾਗ, ਕਿਹਾ ਨੌਜਵਾਨ ਖਿਡਾਰੀਆਂ ਨੇ ਧੋਨੀ ਨੂੰ ਕੀਤਾ ਨਿਰਾਸ਼
ਸਾਬਕਾ ਵਿਸਫੋਟਕ ਓਪਨਿੰਗ ਬੱਲੇਬਾਜ਼ ਵਰਿੰਦਰ ਸਹਿਵਾਗ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਧੋਨੀ ਦੇ ਸਮਰਥਨ 'ਚ ਉਤਰੇ ਹਨ. 23 ਅਕਤੂਬਰ ਨੂੰ ਸ਼ਾਰਜਾਹ ਮੈਦਾਨ ਵਿੱਚ ਹੋਏ ਮੈਚ ਵਿੱਚ ਚੇਨਈ ਦੀ ਟੀਮ ਮੁੰਬਈ ਇੰਡੀਅਨਜ਼ ਤੋਂ 10 ਵਿਕਟਾਂ ਨਾਲ ਹਾਰ ਗਈ. ਟਾੱਸ ਹਾਰਨ ਤੋਂ ਬਾਅਦ ਚੇਨਈ ਨੇ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਇਸ ਦੌਰਾਨ ਚੇਨਈ ਨੇ ਦੋ ਨੌਜਵਾਨ ਬੱਲੇਬਾਜ਼ ਰਿਤੂਰਾਜ ਗਾਇਕਵਾੜ ਅਤੇ ਐਨ ਜਗਦੀਸ਼ਨ ਨੂੰ ਟੀਮ ਵਿਚ ਸ਼ਾਮਲ ਕੀਤਾ ਅਤੇ ਇਹ ਦੋਵੇਂ ਬੱਲੇਬਾਜ਼ਾਂ ਨੇ ਧੋਨੀ ਨੂੰ ਨਿਰਾਸ਼ ਕੀਤਾ ਅਤੇ ਦੋਵੇਂ ਜ਼ੀਰੋ ਦੇ ਸਕੋਰ ‘ਤੇ ਪਵੇਲੀਅਨ ਪਰਤ ਗਏ.
ਮੈਚ ਤੋਂ ਬਾਅਦ ਸਹਿਵਾਗ ਨੇ ਕ੍ਰਿਕਬਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ਼ਾਇਦ ਟੀਮ ਦੇ ਨੌਜਵਾਨ ਖਿਡਾਰੀ ਧੋਨੀ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰੇ ਹਨ ਅਤੇ ਇਸ ਨਾਲ ਧੋਨੀ ਬਹੁਤ ਨਿਰਾਸ਼ ਹੋਣਗੇ. ਰਾਜਸਥਾਨ ਖਿਲਾਫ ਮੈਚ ਤੋਂ ਬਾਅਦ ਧੋਨੀ ਦੀ ਟੀਮ ਵਿਚ ਨੌਜਵਾਨ ਖਿਡਾਰੀਆਂ ਨੂੰ ਮੌਕਾ ਨਾ ਦੇਣ ਦੀ ਅਲੋਚਨਾ ਕੀਤੀ ਗਈ, ਪਰ ਜਦੋਂ ਧੋਨੀ ਨੇ ਇਕ ਮੌਕਾ ਦਿੱਤਾ ਤਾਂ ਯੁਵਾ ਖਿਡਾਰੀਆਂ ਨੇ ਨਿਰਾਸ਼ ਕੀਤਾ. Read More...